ਲੁਧਿਆਣਾ (ਮੋਹਣ ਸਿੰਘ) ਆਮ ਆਦਮੀ ਪਾਰਟੀ ਜ਼ਿਲ੍ਹਾ ਲੁਧਿਆਣਾ ਸ਼ਹਿਰੀ ਦੀ ਟੀਮ ਨੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਰੇਸ਼ ਗੋਇਲ ਦੀ ਅਗਵਾਈ ਵਿੱਚ ਅੱਜ ਹਲਕਾ ਪੂਰਬੀ ਵਿੱਚ ਬਣ ਰਹੇ ਮੈਟਰੋ ਰੋਡ ਤੇ ਕਾਰਪੋਰੇਸ਼ਨ ਜੋਨ ਬੀ ਦੇ ਸਹਿ ਦਫਤਰ ਅਤੇ ਫੋਕਲ ਪੁਆਇੰਟ ਬਿਜਲੀ ਬੋਰਡ ਦੇ ਦਫਤਰ ਵਿੱਚ ਬਣ ਰਹੇ ਮੁਹੱਲਾ ਕਲੀਨਿਕ ਦਾ ਟੀਮ ਦੇ ਸਮੇਤ ਜਾਇਜਾ ਲਿਆ| ਇਸ ਦੌਰਾਨ ਜ਼ਿਲ੍ਹਾ ਮੀਡਿਆ ਇੰਚਾਰਜ ਦੁਪਿੰਦਰ ਸਿੰਘ, ਦਫਤਰ ਇੰਚਾਰਜ ਮਾਸਟਰ ਹਰੀ ਸਿੰਘ, ਬੁਧੀਜੀਵੀ ਵਿੰਗ ਪ੍ਰਧਾਨ ਜਥੇਦਾਰ ਬਘੇਲ ਸਿੰਘ, ਦਿਹਾਤੀ ਐਸ ਸੀ ਵਿੰਗ ਪ੍ਰਧਾਨ ਰਣਜੀਤ ਸਿੰਘ ਲੱਕੀ, ਸਕੱਤਰ ਟ੍ਰੇਡ ਵਿੰਗ ਚੰਦਰ ਭਾਰਦਵਾਜ, ਬਲਾਕ ਪ੍ਰਧਾਨ ਅਮਰਜੀਤ ਸਿੰਘ, ਸਕੱਤਰ ਬੀ ਸੀ ਵਿੰਗ ਰਮੇਸ਼ ਕੁਮਾਰ, ਪ੍ਰੀਤ ਇੰਦਰ ਸਿੰਘ, ਮਨਜੀਤ ਸਿੰਘ ਨੀਟਾ, ਗੁਰਮੇਲ ਸਿੰਘ ਅਤੇ ਹੋਰ ਵਲੰਟੀਅਰ ਸਾਥੀ ਹਾਜਿਰ ਰਹੇ|
ਇਸ ਦੌਰਾਨ ਸੁਰੇਸ਼ ਗੋਇਲ ਜੀ ਨੇ ਮੁਹੱਲਾ ਕਲੀਨਿਕ ਤਿਆਰ ਕਰ ਰਹੇ ਸੰਬੰਧਿਤ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਸੰਬੰਧਿਤ ਪ੍ਰੋਜੈਕਟ ਬਾਰੇ ਜਾਣਕਾਰੀ ਲਈ ਅਤੇ ਅਧਿਕਾਰੀਆਂ ਨੂੰ ਇਹਨਾਂ ਮੁਹੱਲਾ ਕਲੀਨਿਕ ਨੂੰ ਜਲਦ ਤੋਂ ਜਲਦ ਸਮੇ ਤੇ ਪੂਰਾ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਤਾਂ ਕਿ ਪੰਜਾਬ ਦੇ ਮੁਖਮੰਤਰੀ ਭਗਵੰਤ ਸਿੰਘ ਮਾਨ ਜੀ ਵਲੋਂ ਜੋ ਪੰਜਾਬ ਦੀ ਜਨਤਾ ਨੂੰ 15 ਅਗਸਤ ਨੂੰ ਮੁਹੱਲਾ ਕਲੀਨਿਕ ਪੰਜਾਬ ਦੀ ਜਨਤਾ ਨੂੰ ਉੱਚ ਪੱਧਰੀ ਸਹਿਤ ਸਹੂਲਤਾਂ ਓਹਨਾ ਦੇ ਮੁਹੱਲੇ ਵਿੱਚ ਦੇਣ ਦੀ ਗਾਰੰਟੀ ਨੂੰ ਪੂਰਾ ਕੀਤਾ ਜਾ ਸਕੇ|
ਇਸ ਦੌਰਾਨ ਦੁਪਿੰਦਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਸ਼ਹਿਰ ਵਿੱਚ ਹਲਕਾ ਪੂਰਬੀ ਅਤੇ ਕੇਂਦਰੀ ਵਿੱਚ ਦੋ ਦੋ, ਦੱਖਣੀ ਅਤੇ ਉਤਰੀ ਵਿੱਚ ਇੱਕ ਇੱਕ ਮੁਹੱਲਾ ਕਲੀਨਿਕ 15 ਅਗਸਤ ਨੂੰ ਖੋਲਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਜਿਹਨਾਂ ਵਿਚੋਂ ਹਲਕਾ ਪੂਰਬੀ ਦੇ ਵਿੱਚ ਬਣ ਰਹੇ ਦੋਨੋ ਮੁਹੱਲਾ ਕਲੀਨਿਕ ਦੇ ਵਿੱਚ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ|