- Advertisement -Newspaper WordPress Theme
Citiesਬਾਗਬਾਨੀ ਵਿਭਾਗ ਵੱਲੋਂ ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਸਕੀਮ ਤਹਿਤ ਕਰਵਾਇਆ ਟ੍ਰੇਨਿੰਗ ਸੈਮੀਨਾਰ

ਬਾਗਬਾਨੀ ਵਿਭਾਗ ਵੱਲੋਂ ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਸਕੀਮ ਤਹਿਤ ਕਰਵਾਇਆ ਟ੍ਰੇਨਿੰਗ ਸੈਮੀਨਾਰ

ਲੁਧਿਆਣਾ (ਮੋਹਣ ਸਿੰਘ) – ਡਾਇਰੈਕਟਰ ਬਾਗਬਾਨੀ ਪੰਜਾਬ-ਕਮ-ਸਟੇਟ ਨੋਡਲ ਅਫਸਰ ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਸ੍ਰੀਮਤੀ ਸ਼ੈਲਿੰਦਰ ਕੌਰ (ਆਈ.ਐਫ.ਐਸ.) ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਡਿਪਟੀ ਡਾਇਰੈਕਟਰ ਬਾਗਬਾਨੀ ਲੁਧਿਆਣਾ ਡਾ: ਨਰਿੰਦਰ ਪਾਲ ਕਲਸੀ ਦੀ ਅਗਵਾਈ ਹੇਠ ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਸਕੀਮ ਤਹਿਤ ਆਤਮਾ ਦੇ ਸਹਿਯੋਗ ਨਾਲ ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਸਬੰਧੀ ਟ੍ਰੇਨਿੰਗ ਸੈਮੀਨਾਰ, ਗੁਰੂ ਅੰਗਦ ਦੇਵ ਵੈਟਰਨਰੀ ਯੁਨੀਵਰਸਿਟੀ, ਲੁਧਿਆਣਾ ਦੇ ਕਮੇਟੀ ਹਾਲ ਵਿੱਚ ਆਯੋਜਿਤ ਕੀਤਾ ਗਿਆ।

ਡਿਪਟੀ ਡਾਇਰੈਕਟਰ ਬਾਗਬਾਨੀ ਲੁਧਿਆਣਾ ਡਾ: ਨਰਿੰਦਰ ਪਾਲ ਕਲਸੀ ਵੱਲੋਂ ਆਏ ਹੋਏ ਪਤਵੰਤਿਆਂ ਨੂੰ “ਜੀ ਆਇਆਂ ਆਖਦਿਆਂ” ਇਸ ਸਕੀਮ ਦੀ ਪੂਰਨ ਜਾਣਕਾਰੀ ਲੈਣ ਉਪਰੰਤ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਟ੍ਰੇਨਿੰਗ ਸੈਮੀਨਾਰ ਵਿੱਚ ਖੇਤੀਬਾੜੀ, ਜਿਲ੍ਹਾ ਭੂਮੀ ਰੱਖਿਆ, ਪਸ਼ੂ ਪਾਲਣ, ਮੱਛੀ ਪਾਲਣ ਵਿਭਾਗ, ਜਿਲ੍ਹਾ ਮੰਡੀ ਅਫਸਰ, ਪੰਜਾਬ ਐਗਰੋ ਕਾਰਪੋਰੇਸ਼ਨ, ਜੀ.ਐਮ.ਨਬਾਰਡ, ਲੀਡ ਜਿਲ੍ਹਾ ਬੈਂਕ ਮੈਨੇਜਰ ਵੱਲੋਂ ਸ਼ਮੂਲੀਅਤ ਕੀਤੀ ਗਈ।

ਇਸ ਸੈਮੀਨਾਰ ਵਿੱਚ ਮੈਡਮ ਰਵਜੀਤ ਕੌਰ ਟੀਮ ਲੀਡਰ, ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਵੱਲੋਂ ਹਾਜ਼ਰ ਕੋਲਡ ਸਟੋਰ ਮਾਲਕਾਂ, ਅਗਾਂਹਵਧੂ ਬਾਗਬਾਨਾਂ, ਮੱਧੂ ਮੱਖੀ ਪਾਲਕਾਂ, ਪੌਲੀ ਹਾਊਸ ਵਿੱਚ ਕਾਸ਼ਤ ਕਰਨ ਵਾਲੇ ਕਿਸਾਨਾਂ ਅਤੇ ਵੱਖ-ਵੱਖ ਵਿਭਾਗਾਂ ਤੋਂ ਆਏ ਹੋਏ ਨਮੁਾਇੰਦਿਆਂ ਨਾਲ ਵਿਸਥਾਰ ਸਹਿਤ ਸਕੀਮ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਕੀਮ ਅਧੀਨ ਨਵੇਂ ਯੁਨਿਟ ਲਗਾਉਣ ਲਈ ਦੋ ਕਰੋੜ ਤੱਕ ਦੇ ਬੈਂਕ ਲੋਨ ਤੇ 3% ਵਿਆਜ ਦੀ ਛੋਟ ਜੋ 7 ਸਾਲਾਂ ਲਈ ਉਪਲੱਬਧ ਹੈ ਅਤੇ ਇਸ ਸਕੀਮ ਅਧੀਨ ਬਿਨਾਂ ਕਿਸੇ ਵਾਧੂ ਬੈਂਕ ਗਰੰਟੀ ਦੀ ਲੋੜ ਤੋਂ ਉਪਲਬੱਧ ਹਨ।

ਇਸ ਸੈਮੀਨਾਰ ਨੂੰ ਜੀ.ਐਮ. ਨਬਾਰਡ ਅਤੇ ਲੀਡ ਜਿਲ੍ਹਾ ਬਂੈਕ ਮੈਨੇਜਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਖੇਤੀ ਵਪਾਰ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਅਤੇ ਇਸ ਸਕੀਮ ਨੂੰ ਲਾਗੂ ਕਰਨ ਸਬੰਧੀ ਖੇਤੀ ਵਪਾਰੀਆਂ ਨੂੰ ਕਿਸੇ ਕਿਸਮ ਦੀ ਕੋਈ ਵੀ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ।

ਅਖੀਰ ਵਿੱਚ, ਸਹਾਇਕ ਡਾਇਰੈਕਟਰ ਬਾਗਬਾਨੀ ਡਾ: ਗੁਰਜੀਤ ਸਿੰਘ ਬੱਲ ਵੱਲੋਂ ਸੈਮੀਨਾਰ ਵਿੱਚ ਹਾਜ਼ਰ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਵਿਭਾਗ ਦੀਆਂ ਚਲ ਰਹੀਆਂ ਸਕੀਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਅਤੇ ਹਾਜ਼ਰ ਪਤਵੰਤਿਆਂ ਨੂੰ ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਸਕੀਮ ਦਾ ਵੱਧ ਤੋਂ ਵੱਧ ਲਾਭ ਲੈ ਕੇ ਜਿਲ੍ਹੇ ਦੇ ਬਾਗਬਾਨੀ ਨਾਲ ਜੁੜੇ ਕਿਸਾਨਾਂ ਦਾ ਆਰਥਿਕ ਪੱਧਰ ਉਪਰ ਚੁੱਕਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਲਈ ਅਪੀਲ ਕੀਤੀ। ਸੈਮੀਨਾਰ ਮੌਕੇ ਬਾਗਬਾਨੀ ਵਿਭਾਗ ਦਾ ਸਮੂਹ ਸਟਾਫ ਵੀ ਹਾਜ਼ਰ ਰਿਹਾ।

LEAVE A REPLY

Please enter your comment!
Please enter your name here

For advertisement and enquiry contact:

    Your name

    Phone No.

    Your email

    Your City

    Message

    Exclusive content

    - Advertisement -Newspaper WordPress Theme

    Latest article

    More article

    - Advertisement -Newspaper WordPress Theme